Tuesday, August 25, 2020

BABA BULEH SHAH JI(ਬਾਬਾ ਬੁੱਲ੍ਹੇ ਸ਼ਾਹ ਜੀ)

ਬਾਬਾ ਬੁੱਲ੍ਹੇ ਸ਼ਾਹ ਜੀ :-

ਬਾਬਾ ਬੁੱਲ੍ਹੇ ਸ਼ਾਹ (੧੬੮੦-੧੭੫੮) ਪੰਜਾਬੀ ਸੂਫੀ ਕਾਵਿ ਦੇ ਅਸਮਾਨ ਉੱਤੇ ਇਕ ਚਮਕਦੇ ਸਿਤਾਰੇ ਦੀ ਤਰ੍ਹਾਂ ਹਨ । ਉਨ੍ਹਾਂ ਦੀ ਕਾਵਿ ਰਚਨਾ ਉਸ ਵੇਲੇ ਦੀ ਹਰ ਕਿਸਮ ਦੀ ਧਾਰਮਿਕ ਕੱਟੜਤਾ ਤੇ ਡਿਗਦੇ ਸਮਾਜਿਕ ਕਿਰਦਾਰ 'ਤੇ ਇਕ ਤਿੱਖਾ ਵਿਅੰਗ ਹੈ । ਉਨ੍ਹਾਂ ਦੀ ਰਚਨਾ ਲੋਕਾਂ ਵਿੱਚ ਆਪਣੇ ਲੋਕ ਜੀਵਨ ਵਿੱਚੋਂ ਲਏ ਅਲੰਕਾਰਾਂ ਅਤੇ ਜਾਦੂਈ ਲੈਅ ਕਰਕੇ ਬਹੁਤ ਹੀ ਹਰਮਨ ਪਿਆਰੀ ਹੈ । ਬਾਬਾ ਬੁੱਲ੍ਹੇ ਸ਼ਾਹ ਨੇ ਬੜੀ ਬਹਾਦੁਰੀ ਨਾਲ ਆਪਣੇ ਸਮੇਂ ਦੇ ਹਾਕਮਾਂ ਦੇ ਜ਼ੁਲਮਾਂ ਅਤੇ ਧਾਰਮਿਕ ਕੱਟੜਤਾ ਵਿਰੁੱਧ ਆਵਾਜ਼ ਉਠਾਈ । ਬਾਬਾ ਬੁੱਲ੍ਹੇ ਸ਼ਾਹ ਜੀ ਦੀ ਪੰਜਾਬੀ ਕਵਿਤਾ ਵਿੱਚ ਕਾਫ਼ੀਆਂ, ਦੋਹੜੇ, ਬਾਰਾਂਮਾਹ, ਅਠਵਾਰਾ, ਗੰਢਾਂ ਅਤੇ ਸੀਹਰਫ਼ੀਆਂ ਸ਼ਾਮਿਲ ਹਨ ।ਉਨ੍ਹਾਂ ਦੀ ਰਚਨਾ ਵਿਚੋਂ ਕੁਝ ਪੰਕਤੀਆਂ ਇਸ ਤਰ੍ਹਾਂ ਹਨ:-
  • ਮੱਕੇ ਗਿਆਂ ਗੱਲ ਮੁਕਦੀ ਨਾਹੀਂ ਭਾਵੇਂ ਸੌ-ਸੌ ਜੁਮਾ ਪੜ ਆਈਏ
  • ਗੰਗਾ ਗਿਆਂ ਗੱਲ ਮੁਕਦੀ ਨਾਹੀਂ ਭਾਵੇਂ ਸੌ-ਸੌ ਗੋਤੇ ਖਾਈਏ
  • ਗਇਆ (ਬੋਧ ਗਇਆ, ਬਿਹਾਰ ਦਾ ਇਕ ਸ਼ਹਿਰ) ਗਿਆਂ ਗੱਲ ਮੁਕਦੀ ਨਾਹੀਂ ਭਾਵੇਂ ਸੌ-ਸੌ ਪੰਡ ਪੜ ਆਈਏ
  • ਬੁੱਲ੍ਹੇ ਸ਼ਾਹ ਗੱਲ ਤਾਹੀਂਓ ਮੁਕਦੀ ਜਦ ਮੈਂ ਨੂੰ ਦਿਲੋਂ ਗਵਾਈਏ




1 comment:

राजदारों से बचके चलता हूँ

  राजदारों से बचके चलता हूँ गम गुसारों से बचके चलता हूँ  मुझको धोखा दिया सहारों ने  अब सहारों से बचके चलता हूँ